
ਰਿਸ਼ਤੇ ਟੁੱਟਦੇ ਟਾਈਮ ਨਹੀਂ ਲੱਗਦਾ,
ਨਿਭਾਉਣ ਲਈ ਉਮਰ ਤੇ ਸਮਾਂ ਲੱਗਦਾ ਏ ਨਾਂ
ਇਸ਼ਕ ਮੁਹੱਬਤ ਰੂਹਾਂ ਦੀ ਯਾਰੀ,
ਵਕਤ ਵੀ ਇਹ ਗੱਲ ਮੰਨਦਾ ਏ ਨਾਂ
ਓਹ ਕਹਿੰਦਾ ਮੈਂ ਕਦੇ ਸੰਗਦਾ ਨਹੀਂ,
ਜਦ ਸਾਹਮਣੇ ਹੋਵੇ ਯਾਰ ਮੇਰਾ
ਪਰ ਦਿਲ ਅੰਦਰੋਂ ਚੁੱਪ ਚਾਪ,
ਥੋੜਾ ਥੋੜਾ ਸੰਗਦਾ ਏ ਨਾਂ
ਇਸ਼ਕ ਨੂੰ ਪਾਉਣਾਂ ਸੌਖਾ ਨਹੀਂ
ਟਾਈਮ ਤਾਂ ਆਖਿਰ ਲੱਗਦਾ ਏ ਨਾਂ
ਚੱਲੋ ਮੰਨ ਲਿਆ ਕੀਤੇ ਸੌਖਾ ਮਿਲਿਆ
ਸੌਖਾ ਵੀ ਪਹਿਲਾਂ ਔਖਾ ਲੱਗਦਾ ਏ ਨਾਂ
ਇਸ ਦੁਨੀਆਂ ਉੱਤੇ ਕੋਈ ਆਪਣਾ ਨਹੀਂ
ਕੱਲੇ ਆਏ ਤੇ ਕੱਲੇ ਤੁਰ ਜਾਣਾ
ਟਾਈਮ ਕਿਸੇ ਦਾ ਔਖਾ
ਤੇ ਕਿਸੇ ਦਾ ਸੌਖਾ ਲੰਘਦਾ ਏ ਨਾਂ
ਹੁਣ ਦੱਸੋ ਕਿ ਮੈਂ ਸਹੀ ਹਾਂ ਯਾਂ ਗ਼ਲਤ
ਸਹੀ ਵੀ ਪਹਿਲਾਂ ਗ਼ਲਤ ਲੱਗਦਾ ਏ ਨਾਂ
ਜੇਕਰ ਆਪਣੇ ਰੋਣ ਨਾਲ ਕਿਸੇ ਨੂੰ ਖੁਸ਼ੀ ਮਿਲੇ
ਉਸਦੇ ਜ਼ਹਿਨ ਚ ਚੱਲਦਾ ਕੀ
ਬਾਅਦ ਚ ਪਤਾ ਲੱਗਦਾ ਏ ਨਾਂ
ਇਸ ਲਈ ਤੁਸੀਂ ਜੋ ਹੈ ਕਰਨਾਂ ਕਰੋ ਤੁਹਾਡੀ ਮਰਜ਼ੀ
ਤੁਹਾਡੀ ਖੁਸ਼ੀ ਤੁਹਾਡੀ ਕਿਸਮਤ ਚੰਗੀ ਮਾੜੀ
ਜੋ ਸਾਥ ਨਿਭਾਵੇ ਓਹੀ ਥੋਡਾ ਕੋਈ ਹੋਰ ਨਾਲ ਖੜ੍ਹਦਾ ਏ
ਹੋਰ ਕੋਈ ਖੜ੍ਹਦਾ ਏ ਕਿਆ
ਜਦ ਵੇਲੇ ਮੋੜ ਖਾਂਦੇ ਨੇ ਅਚਾਨਕ,
ਚਿਹਰੇ ਵੀ ਰੰਗ ਬਦਲਦੇ ਨੇ ਨਾਂ…
ਕੱਲ੍ਹ ਜਿਹੜੇ ਨਾਲ ਖੜ੍ਹੇ ਸੀ ਹੱਸਦੇ,
ਅੱਜ ਓਹੀ ਦੂਰ ਨਿਕਲਦੇ ਨੇ ਨਾਂ…
ਵਾਅਦੇ ਕਾਗਜ਼ ਵਰਗੇ ਹੁੰਦੇ ਨੇ,
ਹੌਲੀ ਹੌਲੀ ਸੜ ਜਾਂਦੇ ਨੇ ਨਾਂ…
ਸੱਚੇ ਜਜ਼ਬਾਤਾਂ ਵਾਲੇ ਦਿਲ ਤਾਂ,
ਚੁੱਪ ਰਹਿ ਕੇ ਵੀ ਰੋ ਜਾਂਦੇ ਨੇ ਨਾਂ…
ਕਦੇ ਆਪਣਾ ਲੱਗਦਾ ਹਰ ਕੋਈ,
ਕਦੇ ਆਪਣਾ ਕੋਈ ਨਹੀਂ ਲੱਗਦਾ…
ਇਹ ਦਿਲ ਵੀ ਅਜੀਬ ਖਿਡਾਰੀ ਏ,
ਹੱਸਦੇ ਹੱਸਦੇ ਹੀ ਥੱਕ ਜਾਂਦਾ ਏ ਨਾਂ…
ਰੱਬ ਦੇ ਰੰਗ ਵੀ ਵੱਖਰੇ ਨੇ,
ਕਿਸੇ ਨੂੰ ਦੇ ਕੇ ਵੀ ਅਜ਼ਮਾਂਦਾ…
ਕਿਸੇ ਤੋਂ ਲੈ ਕੇ ਵੀ ਸਿਖਾਂਦਾ,
ਇਹ ਭੇਦ ਸਮਝ ਨਾ ਆਉਂਦਾ ਏ ਨਾਂ…
ਅਖੀਰ ‘ਚ ਗੱਲ ਏਨੀ ਜਿਹੀ ਏ,
ਨਾ ਕਿਸੇ ਦਾ ਪੂਰਾ ਕੋਈ ਹੋਇਆ…
ਜਿਸਨੇ ਆਪਣੇ ਆਪ ਨੂੰ ਸਮਝ ਲਿਆ,
ਉਹੀ ਅਸਲ ‘ਚ ਜਿੱਤਦਾ ਏ ਨਾਂ…
ਪਰਦੀਪ ਪੂਹਲਾ