
ਪੰਡਤ ਨੂੰ ਮੈਂ ਪੁੱਛਿਆ ਜਾਕੇ
ਮੇਰੇ ਲੇਖ ਕੀ ਕਹਿੰਦੇ ਨੇ
ਸੁੱਖਾਂ ਨੂੰ ਤੂੰ ਛੱਡ ਮੇਰੇ
ਦੁੱਖ ਕਿੰਨੇ ਰਹਿੰਦੇ ਨੇ
ਤਕਦੀਰ ਮੇਰੀ ਚ ਲਿਖ਼ਿਆ ਕੀ
ਅਹਿਸਾਸ ਕਰਵਾ ਦੇ ਥੋੜ੍ਹਾ ਮੈਨੂੰ
ਅੰਬਰੋਂ ਤਾਰੇ ਡਿੱਗਣ ਖ਼ਾਹਿਸ਼
ਮੰਗਦਾ ਕਿਉਂਕਿ ਲੋੜ ਆ ਮੈਨੂੰ
ਹੱਸਣਾ ਵੀ ਹੁਣ ਸੌਧਾ ਲੱਗੇ
ਹਰ ਮੁਸਕਾਨ ਕਰਜ਼ੇ ਵਰਗੀ
ਰਾਹਾਂ ਚ ਕੰਡੇ ਨਸੀਬ ਬਣੇ
ਜਿੰਦਗੀ ਹਾਰ ਮੋੜ ਸਜ਼ਾ ਵਰਗੀ
ਜੇ ਦਰਦ ਹੀ ਮੇਰਾ ਹਿੱਸਾ ਏ
ਤਾਂ ਹੌਂਸਲਾ ਵੀ ਦੇਦੇ ਰੱਬਾ
ਟੁੱਟਕੇ ਵੀ ਜੀ ਖੜ੍ਹਾ ਰਹੇ
ਓਹ ਲੇਖ ਲਿਖਦੇ ਰੱਬਾ
ਜੇ ਅੱਖਾਂ ਭਰ ਜਾਣ ਰਾਹਾਂ ਵਿਚ
ਆਂਸੂ ਵੀ ਬਣ ਜਾਣ ਸਾਥੀ ਮੇਰੇ
ਅੰਧਰ ਅੱਗ ਬਾਹਰ ਖਾਮੋਸ਼ੀ
ਰੱਬਾ ਸਮਝ ਲੈ ਜਜ਼ਬਾਤੀ ਮੇਰੇ
ਲੋਕਾਂ ਦੇ ਸ਼ੋਰ ਚ ਖੋ ਜਾਵਾਂ
ਆਪਣਾ ਆਪ ਵੀ ਲੱਭੇ ਨਾਂ
ਦਿਲ ਜੋ ਹਾਰ ਦਿਨ ਮਰਦਾ ਜਾਵੇ
ਓਹ ਦਰਦ ਕਿਸੇ ਨੂੰ ਦਿਸੇ ਨਾਂ
ਜੇ ਹਰ ਸਵਾਲ ਦਾ ਜਵਾਬ ਨਹੀਂ
ਤਾਂ ਚੁੱਪ ਰਹਿਣ ਦੀ ਤਾਕਤ ਦੇਈਂ
ਡਿੱਗਕੇ ਉੱਠਣ ਦੀ ਆਦਤ ਪਾ
ਹਰ ਹਾਰ ਚ ਇੱਜ਼ਤ ਦੇਈਂ
ਮੰਜ਼ਿਲਾਂ ਦੂਰ ਨੇ ਜਾਣਦਾ ਹਾਂ
ਪਰ ਕਦਮਾਂ ਨੂੰ ਥੱਕਣ ਨਾਂ ਦੇਈਂ
ਜਦੋਂ ਆਸ ਵੀ ਸਾਥ ਛੱਡ ਜਾਵੇ
ਤੂੰ ਆਪ ਮੇਰਾ ਸਹਾਰਾ ਬਣੀ
ਜੇ ਦਰਦ ਹੀ ਮੇਰਾ ਹਿੱਸਾ ਏ
ਤਾਂ ਹੌਂਸਲਾ ਵੀ ਦੇਦੇ ਰੱਬਾ
ਟੁੱਟਕੇ ਵੀ ਜੀ ਖੜ੍ਹਾ ਰਹੇ
ਓਹ ਲੇਖ ਲਿਖਦੇ ਰੱਬਾ
ਲੇਖਕ ਪਰਦੀਪ ਪੂਹਲਾ
